ਹਾਕਸ ਬੇਅ ਏਸ਼ੀਅਨ ਐਵਾਰਡ ਸਮਾਰੋਹ ’ਚ ‘ਐਮ. ਪੀ. ਫੂਡਜ਼’ ਨੂੰ ਮਿਲਆ‘ਬੈਸਟ ਏਸ਼ੀਅਨ ਬਿਜ਼ਨਸ ਐਵਾਰਡ’

ਹਰਜਿੰਦਰ ਸਿੰਘ ਬਸਿਆਲਾ-


ਔਕਲੈਂਡ 11 ਅਗਸਤ, 2021:-ਔਕਲੈਂਡ ਤੇਂ 430 ਕਿਲੋਮੀਟਰ ਦੂਰ ਸਮੁੰਦਰ ਕੰਢੇ ਵਸੇ ਖੇਤਰ ਹਾਕਸ ਬੇਅ ਦੇ ਵਿਚ ਪੰਜਾਬੀਆਂ ਨੇ ਜਿੱਥੇ ਕਿਸਾਨੀ ਖੇਤਰ ਦੇ ਵਿਚ ਮੱਲਾਂ ਮਾਰੀਆਂ ਹਨ ਉਥੇ ਹੌਲੀ-ਹੌਲੀ ਕਰਕੇ ਆਪਣੇ ਬਿਜ਼ਨਸ ਅਦਾਰੇ ਵੀ ਵਧਾ ਕੇ ਸਥਾਨਿਕ ਕਮਿਊਨਿਟੀ ਐਵਾਰਡਾਂ ਤੱਕ ਪਹੁੰਚ ਬਣਾ ਲਈ ਹੈ। ਹਾਕਸ ਬੇਅ ਵਿਖੇ ਵਸਦੀ ਏਸ਼ੀਅਨ ਕਮਿਊਨਿਟੀ ਦੇ ਕੰਮਾਂ ਦੀ ਮਾਨਤਾ ਬਰਕਰਾਰ ਰਹੇ, ਆਪਸੀ ਸਭਿਆਚਾਰਕ ਸਾਂਝ ਤੇ ਏਕਤਾਂ ਬਣੀ ਰਹੇ ਇਥੇ ਹਰ ਸਾਲ ਕਾਫੀ ਵੱਡੇ ਕਮਿਊਨਿਟੀ ਐਵਾਰਡ ਸਮਾਰੋਹ ਕੌਂਸਿਲ ਦੇ ਸਹਿਯੋਗ ਨਾਲ ਕਰਵਾਏ ਜਾਂਦੇ ਹਨ। ਪੰਜਾਬੀਆਂ ਨੂੰ ਇਸ ਗੱਲ ਦੀ ਖੁਸ਼ੀ ਹੋਵੇਗੀ ਕਿ ਪਿੰਡ ਮਾਧੋਪੁਰੀਏ (ਫਗਵਾੜਾ) ਵਾਲੇ ਸ. ਮਹਿੰਦਰ ਸਿੰਘ ਨਾਗਰਾ ਹੋਰਾਂ ਦੇ ਬਿਜ਼ਨਸ ‘ਐਮ. ਪੀ. ਫੂਡਜ਼’ (ਸਪਾਈਸ ਕਿੰਗ ਹੋਲਸੇਲ) ਨੂੰ ‘ਬੈਸਟ ਏਸ਼ੀਅਨ ਬਿਜ਼ਨਸ’ ਖਿਤਾਬ ਦੇ ਨਾਲ ਨਿਵਾਜ਼ਿਆ ਗਿਆ ਹੈ। ਐਵਾਰਡ ਦੇਣ ਵਾਸਤੇ ਲੇਬਰ ਐਮ.ਪੀ. ਐਨਾ ਲਾਰੌਕ ਵੀ ਸਾੜੀ ਪਹਿਨ ਕੇ ਪਹੁੰਚੀ ਸੀ। ਪਿੰਦਰ ਨਾਗਰਾ ਨੇ ਇਸ ਮੌਕੇ ਰਸਮੀ ਧੰਨਵਾਦ ਕੀਤਾ।

ਇਹ ਖਬਰ ਸਾਂਝੀ ਕਰਦਿਆਂ ਸ. ਮਹਿੰਦਰ ਸਿੰਘ ਨਾਗਰਾ ਜੇ.ਪੀ. ਹੋਰਾਂ ਦੱਸਿਆ ਉਹ ‘ਏਸ਼ੀਅਨਜ਼ ਇਨ ਦਾ ਬੇਅ’ ਦੀ ਸਥਾਪਨਾ ਵੇਲੇ (2011) ਤੋਂ ਹੀ ਸੰਸਥਾ ਜੁੜੇ ਹੋਏ ਹਨ। ਉਨ੍ਹਾਂ ਦੇ ਅਦਾਰੇ ਨੂ ਮਿਲÇਆ ਇਸ ਵਾਰ ਦਾ ਇਹ ਐਵਾਰਡ ਪੰਜਵਾਂ ਐਵਾਰਡ ਹੈ। ਬਿਜ਼ਨਸ ਸ਼੍ਰੇਣੀ ਦੇ ਵਿਚ ਇਹ ਉਨ੍ਹਾਂ ਦਾ ਦੂਜਾ ਐਵਾਰਡ ਅਤੇ ਤਿੰਨ ਹੋਰ ਐਵਾਰਡ ਉਹ ਰੈਸਟੋਰੈਂਟ ਦੀ ਸ਼ੇ੍ਰਣੀ ਵਿਚ ਲੈ ਜਿੱਤ ਚੁੱਕੇ ਹਨ। ਉਨ੍ਹਾਂ ਮਲਟੀ ਕਲਚਰਲ ਐਸੋਸੀਏਸ਼ਨ ਦਾ ਵੀ ਧੰਨਵਾਦ ਕੀਤਾ ਹੈ ਜਿਨ੍ਹਾਂ ਨੇ ਹੌਂਸਲਾ ਅਫਜਾਈ ਕਰਦਿਆਂ ਇਨ੍ਹਾਂ ਐਵਾਰਡਾਂ ਦੇ ਵਿਚ ਨਾਮਜ਼ਦਗੀਆਂ ਕਰਨ ਵਾਸਤੇ ਪ੍ਰੇਰਿਆ ਸੀ। ਉਨ੍ਹਾਂ ਸਥਾਨਿਕ ਪੰਜਾਬੀ ਭਾਈਚਾਰੇ ਅਤੇ ਸਮੂਹ ਏਸ਼ੀਅਨ ਭਾਈਚਾਰੇ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਦੇ ਸਹਿਯੋਗ ਸਦਕਾ ਉਨ੍ਹਾਂ ਨੂੰ ਇਹ ਐਵਾਰਡ ਮਿਲਿਆ ਹੈ। ਵਰਨਣਯੋਗ ਹੈ ਕਿ ਨਿਊਜ਼ੀਲੈਂਡ ਇਕ ਬਹੁ ਕੌਮੀ ਦੇਸ਼ ਹੈ। ਇਥੇ ਏਸ਼ੀਅਨ ਦੇਸ਼ਾਂ ਈਸਟਰਨ, ਸਾਊਥ ਈਸਟਰਨ, ਸਦਰਨ ਏਸ਼ੀਆ (ਭਾਰਤ, ਪਾਕਿਸਤਾਨ, ਬੰਗਲਾਦੇਸ਼, ਇਰਾਨ, ਅਫਗਾਨਿਸਤਾਨ, ਨੇਪਾਲ, ਸ੍ਰੀ ਲੰਕਾ, ਭੂਟਾਨ, ਮਾਲਦੀਵ), ਸੈਂਟਰਲ ਅਤੇ ਵੈਸਟਰਨ ਏਸ਼ੀਆ ਨਾਲ ਸਬੰਧਿਤ ਦੇਸ਼ਾਂ ਦੇ ਲੋਕ ਰਹਿੰਦੇ ਹਨ। ਵਧਾਈ: ਸ. ਮਹਿੰਦਰ ਸਿੰਘ ਨਾਗਰਾ, ਉਨ੍ਹਾਂ ਦੇ ਪਰਿਵਾਰ ਅਤੇ ਸਟਾਫ ਨੂੰ ਇਸ ਉਪਬਲਧੀ ਦੇ ਉਤੇ ਸ. ਜਰਨੈਲ ਸਿੰਘ ਜੇ.ਪੀ., ਪੰਜਾਬੀ ਸਪੋਰਟਸ ਐਂਡ ਕਲਚਰਲ ਕਲੱਬ ਅਤੇ ਉਨ੍ਹਾਂ ਨਾਲ ਜੁੜੇ ਬਹੁਤ ਸਾਰੇ ਦੋਸਤਾਂ ਵੱਲੋਂ ਵਧਾਈ ਦਿੱਤੀ ਗਈ ਹੈ।